×

ਸਵਾਲ group a

ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ

1 –ਸਿੱਖ ਧਰਮ ਦੇ ਬਾਨੀ ਕੌਣ ਹਨ ?

ਸ਼੍ਰੀ ਗੁਰੂ ਨਾਨਕ ਦੇਵ ਜੀ

2 – ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ  ?

ਨਨਕਾਣਾ ਸਾਹਿਬ

3- ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਦੋ ਹੋਇਆ ਸੀ ?

29 ਨਵੰਬਰ ਸੰਨ 1469

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?

ਮਹਿਤਾ ਕਲਿਆਣ ਦਾਸ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਤ੍ਰਿਪਤਾ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭੈਣ ਦਾ ਨਾਮ ਦੱਸੋ ?

ਬੇਬੇ ਨਾਨਕੀ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਭਨਵੀਏ ਦਾ ਕੀ ਨਾਮ ਸੀ ?

ਜੈ ਰਾਮ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਿਲ ਕੌਣ ਸਨ ?

ਮਾਤਾ ਸੁਲੱਖਣੀ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿੰਨੇ ਪੁੱਤਰ ਸਨ ?

2

10 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਦੱਸੋ ?

ਬਾਬਾ ਸ਼੍ਰੀ ਚੰਦ ਜੀਬਾਬਾ ਲਖਮੀ ਦਾਸ ਜੀ

11 ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਿੱਥੇ ਸਮਾਏ ਸਨ ?

  ਕਰਤਾਰਪੁਰ ਸਾਹਿਬ

12 ਸ਼੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਦੋਂ ਸਮਾਏ ਸਨ ?

   10 ਅਕਤੂਬਰ ਸੰਨ 1539

13 ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਸ ਕੋਲ ਪੜ੍ਹਨੇ ਪਾਇਆ ਗਿਆ ਸੀ ?

  ਗੋਪਾਲ ਪਾਂਧਾ

14 ਪਿਤਾ ਮਹਿਤਾ ਕਾਲੂ ਜੀ ਨੇ ਜਨੇੳੂ ਦੀ ਰਸਮ ਨਿਭਾਉਣ ਲਈ ਕਿਸ ਨੂੰ ਘਰ ਬੁਲਾਇਆ ?

   ਪੰਡਿਤ ਹਰਦਿਆਲ 

15 ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕਿਸ ਕੋਲ ਨੌਕਰੀ ਕਰਦੇ ਸਨ ?

   ਰਾਏ ਬੁਲਾਰ 

16 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਕਿਸ ਜਗ੍ਹਾ ਉਚਾਰਨ ਕੀਤਾ ਸੀ ?

    ਸੁਲਤਾਨਪੁਰ ਲੋਧੀ

17 ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋ ਕੀਰਤਨ ਕਰਦੇ ਸਨ ਤਾਂ ਰਬਾਬ ਕੌਣ ਵਜਾਉਦਾ ਸੀ ?

   ਭਾਈ ਮਰਦਾਨਾ ਜੀ 

18 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੌਦਾ ਕਿਸ ਜਗ੍ਹਾ ਤੇ ਕੀਤਾ ?

   ਚੂਹੜਕਾਣਾ ਮੰਡੀ

19 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਜਗ੍ਹਾ ਤੇ ਨੌਕਰੀ ਕੀਤੀ ?

  ਸੁਲਤਾਨਪੁਰ ਲੋਧੀ

20 ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਵਿਅਾਹ ਕਿਸ ਜਗ੍ਹਾ ਹੋੲਿਅਾ ?

 ਬਟਾਲਾ 

21 ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਗੋਸ਼ਟੀ ਕਦੋ ਤੇ ਕਿਸ ਨਾਲ ਹੋਈ ?

 ਸੁਮੇਰ ਪ੍ਰਬਤ ਤੇ ਸਿੱਧਾ ਨਾਲ 

22 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆ ਉਦਾਸੀਆਂ ਕੀਤੀਆਂ ?

 ਚਾਰ

23 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਕਿਹੜੇ ਤਿੰਨ ਹੁਕਮਾਂ ਦੀ ਬਖਸ਼ਿਸ਼ ਕੀਤੀ ?

   ਕਿਰਤ ਕਰੋ – ਨਾਮ ਜੱਪੋ – ਵੰਡ ਛਕੋ

24 ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਬਾਣੀ ਕਿੰਨੇ ਰਾਗਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ?

 974 ਸ਼ਬਦ

25 ਭਾਈ ਲਹਿਣਾ ਜੀ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਕਦੋ ਅਤੇ ਕਿੱਥੇ ਮਿਲੇ ?

1532 ਨੂੰ ਕਰਤਾਰਪੁਰ

26 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ ?

 ਕਰਤਾਰਪੁਰ 

27 ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਰਾਜੇ ਦੀ ਕੈਦ ਵਿੱਚ ਰਹੇ ?

 ਬਾਬਰ

28 ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਧਾਰਮਿਕ ਰਸਮਾ ਦਾ ਖੰਡਣ ਕੀਤਾ ?

 ਕਰਮ ਕਾਂਡ ਤੇ ਪਾਖੰਡਵਾਦ ਦਾ

30 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਤਰ੍ਹਾ ਹੋਇਆ ?

 ਮੂਲ ਮੰਤਰ ਨਾਲ

 

ਦੂਜੀ ਪਾਤਸ਼ਾਹੀ ਸ਼੍ਰੀ ਗੁਰੂ ਅੰਗਦ ਦੇਵ ਜੀ

 

31 ਸਿੱਖ ਧਰਮ ਦੇ ਦੂਸਰੇ ਗੁਰੂ ਜੀ ਕੌਣ ਹਨ?

ਸ਼੍ਰੀ ਗੁਰੂ ਅੰਗਦ ਦੇਵ ਜੀ

32 ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ?

ਮਤੇ ਦੀ ਸਰਾਂ ਵਿਖੇ

33 ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਕਦੋ ਹੋਇਆ ਸੀ ?

23 ਅਪ੍ਰੈਲ ਸੰਨ 1504

34 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?

ਬਾਬਾ ਫੇਰੂ ਮੱਲ ਜੀ

35 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ?

ਮਾਤਾ ਦਇਆ ਜੀ

36 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਮਹਿਲ ਕੌਣ ਸਨ ?

ਮਾਤਾ ਖੀਵੀ ਜੀ

37 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ ਪੁੱਤਰੀਆਂ ਸਨ ?

ਚਾਰ

38 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦੋ ਪੁੱਤਰਾਂ ਦੇ ਨਾਮ ਦੱਸੋ ?

ਬਾਬਾ ਦਾਸੂ ਜੀ – ਬਾਬਾ ਦਾਤੂ ਜੀ

39 ਸ਼੍ਰੀ ਗੁਰੂ ਅੰਗਦ ਦੇਵ ਜੀ ਦੀਆਂ ਸਪੁੱਤਰੀਆਂ ਦੇ ਨਾਮ ਦੱਸੋ ?

ਬੀਬੀ ਅਮਰੋ ਜੀ – ਬੀਬੀ ਅਣੋਖੀ ਜੀ

40 ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਕੀ ਸੀ ?

ਭਾੲੀ ਲਹਿਣਾ ਜੀ

41 ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਗੱਦੀ ਕਦੋਂ ਪ੍ਰਾਪਤ ਹੋਈ ?

ਸੰਨ 1539

42 ਸ਼੍ਰੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਦੋ ਸਮਾਏ ਸਨ ?

27 ਮਾਰਚ ਸੰਨ 1552

43 ਸ਼੍ਰੀ ਗੁਰੂ ਅੰਗਦ ਦੇਵ ਜੀ ਕਿਸ ਅਸਥਾਨ ਜੋਤੀ ਜੋਤ ਸਮਾਏ ਸਨ ?

ਸ਼੍ਰੀ ਖਡੂਰ ਸਾਹਿਬ

44 ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਸ ਸੰਨ ਵਿੱਚ ਹੋਇਆ ?

 ਸੰਨ 1519

45 ਖਡੂਰ ਸਾਹਿਬ ਵਿਖੇ ਭਾਈ ਲਹਿਣਾ ਜੀ ਦਾ ਮਿਲਾਪ ਕਿਸ ਨਾਲ ਹੋਇਆ ?

 ਭਾਈ ਜੋਧ ਜੀ

46 ਸ਼੍ਰੀ ਗੁਰੂ ਅੰਗਦ ਦੇਵ ਜੀ ਕਿੰਨਾ ਸਮਾਂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ?

 12 ਸਾਲ ਮਹੀਨੇ

47 ਭਾਈ ਲਹਿਣਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁਰੀਦ ਕਿਵੇ ਬਣੇ ?

 ਸ਼ਬਦ ਗੁਰੂ ਦੇ ਉਪਦੇਸ਼ ਸਦਕਾ

48 ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ?

 63 ਸਲੋਕ

49 ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਲਿੱਪੀ ਨੂੰ ਪ੍ਰਚੱਲਿਤ  ਕੀਤਾ ?

 ਗੁਰਮੁੱਖੀ

 

ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ

 

50 ਸਿੱਖ ਧਰਮ ਦੇ ਤੀਸਰੇ ਗੁਰੂ ਜੀ ਕੌਣ ਹਨ?

ਸ਼੍ਰੀ ਗੁਰੂ ਅਮਰਦਾਸ ਜੀ

51 ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਿਸ ਅਸਥਾਨ ਤੇ ਹੋਇਆ ?

ਬਾਸਰਕੇ

52 ਸ਼੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਕਦੋ ਹੋਇਆ ਸੀ ?

ਮਈ ਸੰਨ 1479

53 ਸ਼੍ਰੀ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ?

ਸ਼੍ਰੀ ਤੇਜਭਾਨ ਜੀ

54 ਸ਼੍ਰੀ ਗੁਰੂ ਅਮਰਦਾਸ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਲੱਖਮੀ ਜੀ 

55 ਸ਼੍ਰੀ ਗੁਰੂ ਅਮਰਦਾਸ ਜੀ ਦੇ ਕਿੰਨੇ ਪੁੱਤਰ ਪੁੱਤਰੀਅਾਂ ਸਨ ?

ਚਾਰ

56 ਸ਼੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦਾ ਨਾਮ ਦੱਸੋ ?

ਬਾਬਾ ਮੋਹਰੀ ਜੀ ਬਾਬਾ ਮੋਹਨ ਜੀ

57 ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਿਲ ਕੌਣ ਸਨ ?

ਬੀਬੀ ਰਾਮ ਕੌਰ ਜੀ

58 ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਪੁੱਤਰੀਅਾਂ ਦੇ ਨਾਮ ਦੱਸੋ ?

ਬੀਬੀ ਦਾਨੀ ਜੀ ,ਬੀਬੀ ਭਾਨੀ ਜੀ

59 ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ ਸਨ ?

ਅਕਤੂਬਰ ਸੰਨ 1574

60 ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹੜੇ ਗੁਰੂ ਸਾਹਿਬ ਜੀ ਦੀ ਸੇਵਾ ਕੀਤੀ ?

ਸ਼੍ਰੀ ਗੁਰੂ ਅੰਗਦ ਦੇਵ ਜੀ

61 ਸ਼੍ਰੀ ਗੁਰੂ ਅਮਰਦਾਸ ਜੀ ਕਿੱਥੇ ਜੋਤੀ ਜੋਤ ਸਮਾਏ ਸਨ ?

ਸ਼੍ਰੀ ਗੌਇੰਦਵਾਲ ਸਾਹਿਬ

62  ਸ਼੍ਰੀ ਗੁਰੂ ਅਮਰਦਾਸ ਜੀ ਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਨਾਲ ਮਿਲਾਪ ਕਦੋ ਤੇ ਕਿੱਥੇ ਹੋੲਿਅਾ ?

 ਸੰਨ 1540 ਖਡੂਰ ਸਾਹਿਬ

63 ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਕਿੰਨੀ ਉਮਰ ਵਿੱਚ ਬਖਸ਼ਿਸ਼ ਹੋਈ ?

 ਉਮਰ 72 ਸਾਲ

64 ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱਦੀ ਕਦੋ ਤੇ ਕਿੱਥੇ ਬਖਸ਼ਿਸ਼ ਹੋਈ ?

ਸੰਨ 1552 ਖਡੂਰ ਸਾਹਿਬ

65 ਸ੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ ?

 ਗੋਇੰਦਵਾਲ ਸਾਹਿਬ

66 ਸ਼੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਕਦੋ ਤਿਆਰ ਕੀਤੀ ?

ਸੰਨ 1559 ਤੋ 1564

67 ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰਤਾਗੱਦੀ ਰਸਮ ਕਿਸਨੇ ਨਿਭਾਈ ?

 ਬਾਬਾ ਬੁੱਢਾ ਜੀ

68 ਸ਼੍ਰੀ ਗੁਰੂ ਅਮਰਦਾਸ ਜੀ ਕਿੰਨਾਂ ਸਮਾਂ ਗੁਰਤਾਗੱਦੀ ਤੇ ਬਿਰਾਜ ਮਾਨ ਰਹੇ ?

 ਲਗਭਗ 22 ਸਾਲ

69 ਸ਼੍ਰੀ ਗੁਰੂ ਅਮਰਦਾਸ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਬਾਣੀ ਦਰਜ ਹੈ ?

907 ਸ਼ਬਦ 17 ਰਾਗਾਂ ਵਿੱਚ

 

ਚੌਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ 

70 ਸਿੱਖ ਧਰਮ ਦੇ ਚੌਥੇ ਗੁਰੂ ਜੀ ਕੌਣ ਹਨ ?

ਸ਼੍ਰੀ ਗੁਰੂ ਰਾਮਦਾਸ ਜੀ

71 ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ਸੀ ?

ਲਾਹੌਰ

72 ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਕਦੋ ਹੋਇਆ ?

ਨਵੰਬਰ ਸੰਨ 1534

73 ਸ਼੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਕੀ ਸੀ ?

ਭਾਈ ਜੇਠਾ ਜੀ

74 ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ?

ਸ਼੍ਰੀ ਹਰਿਦਾਸ ਜੀ

75 ਸ਼੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ?

ਮਾਤਾ ਦਇਆ ਜੀ

76 ਸ਼੍ਰੀ ਗੁਰੂ ਰਾਮਦਾਸ ਜੀ ਦੇ ਨਾਨਕੇ ਕਿੱਥੇ ਸਨ ?

ਬਾਸਰਕੇ

77 ਸ਼੍ਰੀ ਗੁਰੂ ਰਾਮਦਾਸ ਜੀ ਦੇ ਕਿਨੇ ਪੁੱਤਰ ਸਨ?

ਤਿੰਨ

78 ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਦੇ ਨਾਮ ਦੱਸੋ ?

ਪ੍ਰਿਥੀ ਚੰਦ ਅਰਜਨ ਦੇਵ ਜੀ ਮਹਾਂ ਦੇਵ ਜੀ

79 ਸ਼੍ਰੀ ਗੁਰੂ ਰਾਮਦਾਸ ਜੀ ਦੇ ਮਹਿਲ ਕੌਣ ਸਨ

ਬੀਬੀ ਭਾਨੀ ਜੀ

80 ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਦੋਂ ਸਮਾਏ ਸਨ ?

19 ਸਤੰਬਰ ਸੰਨ 1581

81 ਸ਼੍ਰੀ ਗੁਰੂ ਰਾਮਦਾਸ ਜੀ ਜੋਤੀ ਜੋਤ ਕਿਸ ਸਥਾਨ ਤੇ ਸਮਾਏ ਸਨ ?

ਗੋਇੰਦਵਾਲ ਸਾਹਿਬ

82 ਸ਼੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਕਦੋ ਤੇ ਕਿੱਥੇ ਮਿਲੀ ?

 ਸੰਨ 1574 ਨੂੰ ਗੋਇੰਦਵਾਲ ਸਾਹਿਬ

83 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਦੋ ਤੇ ਕਿੱਥੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ ?

 ਸੰਨ 1577 ਨੂੰ ਗੁਰੂ ਦਾ ਚੱਕ

84 ਸ਼੍ਰੀ ਗੁਰੂ ਰਾਮਦਾਸ ਜੀ ਨੇ ਪਹਿਲਾ ਕਿਹੜਾ ਨਗਰ ਵਸਾਇਆ ?

ਗੁਰੂ ਦਾ ਚੱਕ

85 ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾ ਗੱਦੀ ਕਦੋ ਤੇ ਕਿੱਥੇ ਬਖਸ਼ਿਸ ਹੋੲੀ ?

ਸੰਨ 1581 ਨੂੰ ਗੋਇੰਦਵਾਲ ਸਾਹਿਬ

86 ਸ਼੍ਰੀ ਗੁਰੂ ਰਾਮਦਾਸ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀ ਬਾਣੀ ਦਰਜ ਹੈ?

 679 ਸ਼ਬਦ

87 ਸ਼੍ਰੀ ਗੁਰੂ ਰਾਮਦਾਸ ਜੀ ਕਿੰਨਾਂ ਸਮਾਂ ਗੁਰਤਾਗੱਦੀ ਤੇ ਬਿਰਾਜਮਾਨ ਰਹੇ?

 ਸਾਲ

88 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਦੋ ਤੇ ਕਿਸਨੂੰ ਗੁਰਗੱਦੀ ਦਿੱਤੀ?

 ਸੰਨ 1581 ਸ੍ਰੀ ਗੁਰੂ ਅਰਜਨ ਦੇਵ ਜੀ

89 ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਗੁਰੂ ਸਾਹਿਬਾਨ ਪਾਸੋ ਗੁਰਤਾਗੱਦੀ ਪ੍ਰਾਪਤ ਕੀਤੀ?

ਸ਼੍ਰੀ ਗੁਰੂ ਅਮਰਦਾਸ ਜੀ ਪਾਸੋ

 

ਪੰਜ਼ਵੀ ਪਾਤਸ਼ਾਹੀ  ਸ੍ਰੀਗੁਰੂਅਰਜਨਦੇਵਜੀ

 

90 ਸਿੱਖ ਧਰਮ ਦੇ ਪੰਜਵੇਂ ਗੁਰੂ ਕੋਣ ਹਨ ?

ਸ਼੍ਰੀ ਗੁਰੂ ਅਰਜਨ ਦੇਵ ਜੀ

91 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਿੱਥੇ ਹੋੲਿਅਾ ?

ਗੋੲਿੰਦਵਾਲ ਸਾਹਿਬ

92 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋ ਹੋਇਆ ?

 14 ਅਪ੍ਰੈਲ 1563

93 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?

ਸ਼੍ਰੀ ਗੁਰੂ ਰਾਮਦਾਸ ਜੀ

94 ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਭਾਨੀ ਜੀ

95 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਹਿਲ ਦਾ ਨਾਮ ਦੱਸੋ ?

ਬੀਬੀ ਗੰਗਾ ਜੀ

96 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਬੀੜ ਸਾਹਿਬ ਜੀ ਦਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕਦੋ ਕੀਤਾ ਗਿਅਾ ?

ਸੰਨ 1604

 97 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਪੁੱਤਰ ਸਨ?

ੲਿੱਕ

98 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਦਾ ਨਾਮ ਦੱਸੋ ?

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

99 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਿੱਲੀ ਦਰਬਾਰ ਦਾ ਰਾਜਾ ਕੌਣ ਸੀ ?

ਜਹਾਂਗੀਰ

100 ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਸੰਨ ਵਿੱਚ ਸ਼ਹੀਦ ਕੀਤਾ ਗਿਆ ?

25 ਮਈ ਸੰਨ 1605

101 ਸ਼੍ਰੀ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਕਿਥੇ ਸਮਾਏ ਸਨ ?

ਲਾਹੌਰ

102 ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰਤਾ ਗੱਦੀ ਦੇ ਵਾਰਿਸ ਕੌਣ ਬਣੇ ?

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

103 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਭਰਾ-ਭੈਣ ਸਨ ?

 ਭਰਾ

104 ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰਤਾਗੱਦੀ ਮਿਲਣ ਦਾ ਵਿਰੋਧ ਕਿਸ ਨੇ ਕੀਤਾ ?

ਪ੍ਰਿਥੀ ਚੰਦ

105 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਸਥਾਨ ਦੀ ਸਥਾਪਨਾ ਕੀਤੀ ?

ਸ਼੍ਰੀ ਹਰਿਮੰਦਰ ਸਾਹਿਬ

106 ਸ਼੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਨਾਲ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨਾਂ ਸਮਾਂ ਲਾਹੌਰ ਗੁਜਾਰਿਆ ?

 ਲਗਭਗ ਸਾਲ

107 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ?

 2218 ਸ਼ਬਦ

108 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ ਪਿੰਡ ਵਿੱਚ ਹੋਇਆ ?

  ਮਉ ਸਾਹਿਬ

109 ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਿਸ ਸੰਨ ਵਿੱਚ ਹੋਇਆ ?

  ਸੰਨ 1579

110 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਜੀ ਦੀ ਨੀਂਹ ਕਿਸ ਤੋ ਰੱਖਵਾਈ ?

 ਸਾਂਈ ਮੀਆਂ ਮੀਰ ਜੀ ਪਾਸੋ

111 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਗ੍ਰੰਥ ਨੂੰ ਤਿਆਰ ਕਰਵਾਇਆਂ ?

ਸ੍ਰੀ ਆਦਿ ਗ੍ਰੰਥ ਸਾਹਿਬ

112 ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਦਾ ਨਾਂ ਦੱਸੋ?

  ਲਾਹੌਰ

113 ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਰਾਜੇ ਨੇ ਸ਼ਹੀਦ ਕਰਵਾਇਆਂ ?

  ਜਹਾਂਗੀਰ

114 ਸ਼੍ਰੀ ਗੁਰੂ ਅਰਜਨ ਦੇਵ ਜੀ ਕਿੰਨਾਂ ਸਮਾਂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ?

24 ਸਾਲ

115 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਸ ਮੁਗਲ ਨੂੰ ਗੁਰੂ ਘਰ ਵਿੱਚ ਸ਼ਰਨ ਦਿੱਤੀ ?

 ਖੁਸਰੋ

116 ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਗੁਰੂ ਸਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ?

 ਗੁਰੂ ਸਹਿਬਾਨ ਦੀ

117 ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਾਰਨ ਕੀਤੀ 12 ਮਹੀਨਿਆ ਦੀ ਬਾਣੀ ਦਾ ਨਾਮ ਦੱਸੋ ?

ਬਾਰਹ ਮਾਹਾ ਮਾਝ

118  ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਾਹੌਰ ਤੋ ਲਿਖੀਆਂ ਚਿੱਠੀਆਂ ਕਿਸ ਨੇ ਰੋਕੀਆਂ ?

ਬਾਬਾ ਪ੍ਰਿਥੀ ਚੰਦ 

119 ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖੀਆਂ ਚਿੱਠੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਕਿਸ ਨਾਮ ਨਾਲ ਦਰਜ ਹੈ ?

ਸ਼ਬਦ ਹਜਾਰੇ

 

ਛੇਂਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

 

120 ਸਿੱਖ ਧਰਮ ਦੇ ਛੇਵੇਂ ਗੁਰੂ ਕੋਣ ਹਨ ?

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

121 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਕਦੋ ਹੋਇਆ ਸੀ ?

ਜੂਨ ਸੰਨ 1596 ਵਿੱਚ

122 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?

ਸ਼੍ਰੀ ਗੁਰੂ ਅਰਜਨ ਦੇਵ ਜੀ

123 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਗੰਗਾ ਜੀ

124 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹੜਾ ਤਖਤ ਬਣਾਇਆ ਸੀ ?

ਸ਼੍ਰੀ ਅਕਾਲ ਤਖਤ ਸਾਹਿਬ

125 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਿਹੜੇ ਕਿਲੇ ਵਿੱਚ ਬੰਦ ਕੀਤਾ ਗਿਆ ਸੀ ?

ਗਵਾਲੀਅਰ

126 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੰਨੇ ਰਾਜੇ ਕੈਦ ਤੋਂ ਰਿਹਾ ਕਰਾਏ ਸਨ ?

52

127 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੇ ਪੁੱਤਰ ਸਨ ?

ਪੰਜ

128 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰਾਂ ਦੇ ਨਾਮ ਤਰਤੀਬ ਬਾਰ ਦੱਸੋ ?

ਬਾਬਾ ਗੁਰਦਿੱਤਾ ਜੀਬਾਬਾ ਸੂਰਜ ਮੱਲ ਜੀਬਾਬਾ ਅਣੀ ਰਾਏ ਜੀਬਾਬਾ ਅਟੱਲ ਰਾਏ ਜੀਬਾਬਾ ਤੇਗ ਬਹਾਦਰ ਜੀ

129 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕਿੰਨੀਆਂ ਧੀਆਂ ਸਨ ?

1(ੲਿੱਕ)

130 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪੁੱਤਰੀ ਦਾ ਨਾਮ ਦੱਸੋ ?

ਬੀਬੀ ਵੀਰੋ ਜੀ

131 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਕਦੋ ਸਮਾਏ ਸਨ ?

29 ਮਾਰਚ ਸੰਨ 1638 ਵਿੱਚ

132 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਕਿੱਥੇ ਸਮਾਏ  ?

ਕੀਰਤਪੁਰ ਸਾਹਿਬ 

133 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਸ ਸਥਾਨ ਤੋ ਰਾਜਿਆਂ ਨੂੰ ਛੁਡਾਇਆਂ ?

ਗਵਾਲੀਅਰ

134 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਵਿਖੇ ਕਿਸ ਸਥਾਨ ਦੀ ਸਥਾਪਨਾ ਕੀਤੀ ?

 ਅਕਾਲ ਬੁੰਗਾ ਸਾਹਿਬ

135 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਕਿਸ ਗੁਰੂ ਸਾਹਿਬ ਤੋ ਮਿਲੀ ਤੇ ਉਨ੍ਹਾਂ ਦੀ ਉਮਰ ਕਿੰਨੀ ਸੀ ?

 ਸ਼੍ਰੀ ਗੁਰੂ ਅਰਜਨ ਦੇਵ ਜੀ ਤੋ – ਲਗ ਭਗ 11 ਸਾਲ

136 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿੰਨੀਆਂ ਕ੍ਰਿਪਾਨਾਂ ਪਹਿਨੀਆਂ ?

ਦੋ ਕ੍ਰਿਪਾਨਾ

137 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋ ਕ੍ਰਿਪਾਨਾਂ ਪਹਿਨੀਆਂ ਉਨ੍ਹਾਂ ਦੇ ਨਾਂ ਦੱਸੋ ?

 ਮੀਰੀ – ਪੀਰੀ

138 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ ਕਿੰਨੀਆਂ ਜੰਗਾਂ ਲੜੀਆਂ ?

 ਚਾਰ ਜੰਗਾਂ

139 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਿੰਨਾਂ ਸਮਾਂ ਗੁਰਤਾਗੱਦੀ ਤੇ ਬਿਰਾਜਮਾਨ ਰਹੇ ?

 33 ਸਾਲ

140 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਹਾਦਰ ਜਰਨੈਲ ਦਾ ਨਾਮ ਦੱਸੋ ਜਿਸ ਨੇ ਘੋੜੇ ਦੁਸਾਲੇ ਛੁੜਾ ਕੇ ਲਿਆਦੇ ?

 ਬਾਬਾ ਬਿਧੀ ਚੰਦ ਜੀ

141 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭੇਟ ਕੀਤੇ ਘੋੜਿਆਂ ਦੇ ਨਾਂ ਦੱਸੋ ?

 ਦਿਲਬਾਗ,ਗੁਲਬਾਗ

142 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇ ਸ਼ੁੱਧ ਪਾਠ ਕਰਨ ਵਾਲੇ ਸਿੱਖ ਦਾ ਨਾਂ ਦੱਸੋ ?

 ਭਾਈ ਗੋਪਾਲਾ ਜੀ

143 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇ ਦਿੱਲੀ ਦਰਬਾਰ ਦਾ ਰਾਜਾ ਕੌਣ ਸੀ ?

 ਜ਼ਹਾਂਗੀਰ

144 ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਲੜੀ ਆਖਰੀ ਜੰਗ ਕਿਸ ਸਥਾਨ ਤੇ ਹੋਈ ?

  ਕਰਤਾਰਪੁਰ

 

ਸੱਤਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ

 

145 ਸਿੱਖ ਧਰਮ ਦੇ ਸੱਤਵੇਂ ਗੁਰੂ ਜੀ ਕੌਣ ਸਨ?

ਸ਼੍ਰੀ ਗੁਰੂ ਹਰਿ ਰਾੲਿ ਜੀ

146 ਸ਼੍ਰੀ ਗੁਰੂ ਹਰਿ ਰਾੲਿ ਸਾਹਿਬ ਜੀ ਦਾ ਪ੍ਰਕਾਸ਼ ਕਦੋ ਹੋਇਆ ?

ਫਰਵਰੀ ਸੰਨ 1630

147 ਸ਼੍ਰੀ ਗੁਰੂ ਹਰਿ ਰਾੲਿ ਸਾਹਿਬ ਜੀ ਦਾ ਪ੍ਰਕਾਸ਼ ਕਿੱਥੇ ਹੋਇਆ ?

    ਸ਼੍ਰੀ ਕੀਰਤਪੁਰ ਸਾਹਿਬ

148 ਸ਼੍ਰੀ ਗੁਰੂ ਹਰਿ ਰਾੲਿ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?

ਬਾਬ ਗੁਰਦਿੱਤਾ ਜੀ

149 ਸ਼੍ਰੀ ਗੁਰੂ ਹਰਿ ਰਾੲਿ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਨਿਹਾਲ ਕੌਰ

150 ਸ਼੍ਰੀ ਗੁਰੂ ਹਰਿ ਰਾੲਿ ਜੀ ਦੇ ਮਹਿਲ ਕੌਣ ਸਨ ?

ਮਾਤਾ ਕਿਸ਼ਨ ਕੌਰ ਜੀ

151 ਸ਼੍ਰੀ ਗੁਰੂ ਹਰਿ ਰਾੲਿ ਸਾਹਿਬ ਜੀ ਦੇ ਕਿੰਨੇ ਪੁੱਤਰ ਸਨ ?

ਦੋ

152 ਸ਼੍ਰੀ ਗੁਰੂ ਹਰਿ ਰਾੲਿ ਜੀ ਦੇ ਪੁੱਤਰਾਂ ਦੇ ਨਾਮ ਦੱਸੋ ?

ਬਾਬਾ ਰਾਮ ਰਾਏ ਜੀ — ਸ਼੍ਰੀ ਹਰਿਕ੍ਰਿਸ਼ਨ ਸਾਹਿਬ ਜੀ

153 ਸ਼੍ਰੀ ਗੁਰੂ ਹਰਿ ਰਾੲਿ ਜੀ ਕਿਹੜੇ ਸੰਨ ਵਿੱਚ ਜੋਤੀ ਜੋਤ ਸਮਾਏ ਸਨ ?

ਨਵੰਬਰ ਸੰਨ 1661

154 ਸ਼੍ਰੀ ਗੁਰੂ ਹਰਿ ਰਾੲਿ ਜੀ ਕਿਥੇ ਜੋਤੀ ਜੋਤ ਸਮਾਏ ਸਨ ?

ਸ਼੍ਰੀ ਕੀਰਤਪੁਰ ਸਾਹਿਬ

155 ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਕਿੰਨਾਂ ਸਮਾਂ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ?

  ਲਗ ਭਗ 17 ਸਾਲ

156 ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਕਦੋ ਹੋਇਆ ?

  ਸੰਨ 1640

157 ਸ਼੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਕਿੱਥੇ ਹੋਇਆ ?

 ਅਨੂਪ (ਉਤਰ ਪ੍ਰਦੇਸ਼)

 

ਅੱਠਵੇਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

 

158 ਸਿੱਖ ਧਰਮ ਦੇ ਅੱਠਵੇਂ ਗੁਰੂ ਜੀ ਕੌਣ ਸਨ?

ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ

159 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਅਵਤਾਰ ਕਦੋਂ ਹੋਇਆ ?

14 ਜੁਲਾਈ ਸੰਨ 1656

160 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਅਵਤਾਰ ਕਿੱਥੇ ਹੋਇਆ ?

ਕੀਰਤਪੁਰ ਸਾਹਿਬ

161 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ?

ਸ਼੍ਰੀ ਗੁਰੂ ਹਰਿ ਰਾੲਿ ਜੀ

162 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਕਿਸ਼ਨ ਕੌਰ ਜੀ

163 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਗੁਰਤਾ ਗੱਦੀ ਕਦੋਂ ਮਿਲੀ ?

ਸੰਨ 1661

164 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਕਦੋ ਸਮਾਏ ?

ਅਪ੍ਰੈਲ ਸੰਨ 1664

165 ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਕਿੱਥੇ ਸਮਾੲੇ ?

ਦਿੱਲੀ

166 ਜਿਸ ਅਸਥਾਨ ਤੇ ਸ਼੍ਰੀ ਹਰਿਕ੍ਰਿਸ਼ਨ ਜੀ ਦਾ ਸੰਸਕਾਰ ਕੀਤਾ ਗਿਆ ਉਸ ਗੁਰਦੁਆਰਾ ਸਾਹਿਬ ਦਾ ਨਾਮ ਦੱਸੋ ?

ਬਾਲਾ ਸਾਹਿਬ

167 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਿੰਨਾਂ ਸਮਾ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ?

 ਸਾਲ ਮਹੀਨੇ

168 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਤੋ ਗੀਤਾ ਦੇ ਸਰਲ ਅਰਥ ਕਰਵਾਏ ?

  ਛੱਜੂ

169 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੀਤਾ ਦੇ ਸਰਲ-ਅਰਥ ਕਿਸ ਅਸਥਾਨ ਤੇ ਕਰਵਾਏ ?

 ਪੰਜੋਖਰਾ ਸਾਹਿਬ (ਅੰਬਾਲਾ)

170 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸਮੇ ਦਿੱਲੀ ਦਾ ਰਾਜਾ ਕੌਣ ਸੀ ?

 ਔਰੰਗਜੇਬ

171 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਖੇ ਕਿਸਦੇ ਘਰ ਰਹੇ ?

ਰਾਜਾ ਜੈ ਸਿੰਘ

172 ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਦੋ ਦਿੱਲੀ ਪਹੁੰਚੇ ਤਾ ਉੱਥੇ ਕਿਹੜੀ ਬਿਮਾਰੀ ਫੈਲੀ ਸੀ ?

 ਚੇਚਕ

 

ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ

 

173 ਸਿੱਖ ਧਰਮ ਦੇ ਨੌਵੇਂ ਗੁਰੂ ਸਹਿਬਾਨ ਦਾ ਨਾਮ ਦੱਸੋ?

    ਸ਼੍ਰੀ ਗੁਰੂ ਤੇਗ ਬਹਾਦਰ ਜੀ

174 ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਕਦੋਂ ਹੋਇਆ ?

    12 ਅਪ੍ਰੈਲ ਸੰਨ 1621

175 ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ ?

     ਸ਼੍ਰੀ ਅੰਮ੍ਰਿਤਸਰ ਸਾਹਿਬ

176 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਦਾ ਨਾਮ ਦੱਸੋ ?

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

177 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਦਾ ਨਾਮ ਦੱਸੋ ?

ਮਾਤਾ ਨਾਨਕੀ ਜੀ

178 ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ?

   ਮਾਤਾ ਗੁਜਰੀ ਜੀ(ਗੁਜਰ ਕੌਰ)

179 ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਦੋਂ ਹੋਇਆ?

    ਸੰਨ 1632

180 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਕਦੋਂ ਅਤੇ ਕਿੱਥੇ ਮਿਲੀ ?

   1664 ਬਾਬਾ ਬਕਾਲਾ

181 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਦਾ ਨਾਮ ਦੱਸੋ ?

    ਗੋਬਿੰਦ ਰਾਏ ਜੀ

182 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਦੋਂ ਕੀਤਾ ?

   19 ਦਸੰਬਰ ਸੰਨ 1675

183 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸ਼ਹੀਦ ਹੋਣ ਵਾਲੇ ਗੁਰਸਿੱਖਾਂ ਦੇ ਨਾਮ ਦੱਸੋ ?

ਭਾਈ ਮਤੀਦਾਸ ਜੀ –ਭਾਈ ਦਿਆਲਾ ਜੀ –ਭਾਈ ਸਤੀਦਾਸ ਜੀ

184 ਜਿਸ ਅਸਥਾਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਉਥੇ ਕਿਹੜਾ ਗੁਰਦੁਆਰਾ ਸਾਹਿਬ ਸਥਾਪਿਤ ਹੈ ?

     ਗੁਰਦੁਆਰਾ ਸ਼ੀਸ ਗੰਜ਼ ਸਾਹਿਬ

185 ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿੰਨਾ ਸਮਾ ਗੁਰਤਾਗੱਦੀ ਤੇ ਬਿਰਾਜਮਾਨ ਰਹੇ ?

   ਲਗ ਭਗ 12 ਸਾਲ

186 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜ਼ਿਆਦਾ ਸਮਾਂ ਕਿੱਥੇ ਭਗਤੀ ਕੀਤੀ ?

   ਬਾਬਾ ਬਕਾਲਾ

187 ਕਿਹੜੀ ਜ਼ੰਗ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਦੇ ਜੌਹਰ ਦਿਖਾਏ ?

    ਕਰਤਾਰਪੁਰ ਸਾਹਿਬ

188 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਸਥਾਨ ਨੂੰ ਵਸਾਇਆ ?

    ਆਨੰਦਪੁਰ ਸਾਹਿਬ

189 ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਕਿੰਨੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ?

  116 ਸ਼ਬਦ

190 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੋਸਤਾਨ ਵਿੱਚ ਕਿਹੜੇ ਨਾਮ ਨਾਲ ਜਾਣਿਆ ਜਾਦਾ ਹੈ ?

  ਹਿੰਦ ਦੀ ਚਾਦਰ

191 ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਿਸ ਧਰਮ ਨੂੰ ਬਚਾਉਣ ਲਈ ਸ਼ਹੀਦੀ ਦਿੱਤੀ ?

   ਹਿੰਦੂ

192 ਕਸ਼ਮੀਰ ਤੋ ਆਏ ਕਿਸ ਪੰਡਿਤ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਬਚਾਉ ਲਈ ਫਰਿਆਦ ਕੀਤੀ ?

  ਕ੍ਰਿਪਾ ਰਾਮ ਪੰਡਿਤ (ਕਸ਼ਮੀਰੀ ਬ੍ਰਾਹਮਣ)

193 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਮੇ ਦਿੱਲੀ ਦਾ ਰਾਜਾ ਕੌਣ ਸੀ ?

  ਔਰੰਗਜੇਬ

194 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਗੁਰਤਾਗੱਦੀ ਦਿੱਤੀ ?

    ਨੋ ਸਾਲ 

195 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸ ਸ਼ਹਿਰ ਵਿੱਚ ਸ਼ਹੀਦ ਕੀਤਾ ਗਿਅਾ ?

   ਦਿੱਲੀ

196 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ੀਸ਼ ਨੂੰ ਆਨੰਦਪੁਰ ਸਾਹਿਬ ਲੈ ਕੇ ਆਉਣ ਸਿੱਖ ਦਾ ਨਾਂ ਦੱਸੋ ?

   ਭਾਈ ਜੈਤਾ ਜੀ

197 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰਨ ਵਾਲਾ ਸਿੱਖ ਕੌਣ ਸੀ ?

ਬਾਬਾ ਲੱਖੀ ਸ਼ਾਹ ਵਣਜ਼ਾਰਾ

198 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆ ?

  ਭਾਈ ਸਤੀ ਦਾਸ ਜੀ

199 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਸਿੱਖ ਨੂੰ ਆਰੇ ਨਾਲ ਚੀਰਿਅਾ ਗਿਆ ਸੀ ?

 ਭਾਈ ਮਤੀ ਦਾਸ ਜੀ

200 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕਿਸ ਸਿੱਖ ਨੂੰ ਗਰਮ ਪਾਣੀ ਵਿੱਚ ਉਬਾਲਿਆ ਗਿਆ ਸੀ ?

 ਭਾਈ ਦਿਆਲਾ ਜੀ