The Forty Mutkay and the Battle of Mukatsar
ਸ੍ਰੀ ਅਨੰਦਪੁਰ ਸਾਹਿਬ ਦੀ ਲੰਬੀ ਲੜਾਈ ਵਿਚ ਮੁਗਲ ਫੌਜਾਂ ਦੀ ਸਖਤ ਘੇਰਾਬੰਦੀ ਹੋਣ ਕਰਕੇ ਤੇ ਨਿੱਤ ਦੀ ਲੜਾਈ ਨਾਲ ਖਾਲਸਾ ਫੌਜਾਂ ਦੀ ਗਿਣਤੀ ਦਿਨ-ਬਦਿਨ ਘਟਦੀ ਜਾ ਰਹੀ ਸੀ। ਅਨਾਜ ਪਾਣੀ ਦੇ ਭੰਡਾਰ ਖਤਮ ਹੋਣ ਨੂੰ ਆ ਗਏ। ਪਾਲਤੂ-ਪਸ਼ੂਆਂ, ਘੋੜਿਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ, ਬਹੁਤ ਸਾਰੇ ਬਹਾਦਰ ਸਿੰਘ ਤੇ ਘੋੜੇ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ ਸਬੂਰੀ ਦੀ ਪਰਖ ਹੋ ਰਹੀ ਸੀ...